Shahid Moti Ram Mehra Memorial High School, Ludhiana

Kashyap Rajput Social Welfare Society (Regd.), Ludhiana

Dhillon Nagar, St. No.-8, Near Gurudwara Reru Sahib (Lohara), Ludhiana – 141016

ਮਿਸ਼ਨਰੀ ਅਪੀਲ

ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਜਿਹਨਾਂ ਨੇ ਸੂਬਾ ਸਰਹਿੰਦ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ 3 ਦਿਨ ਭੁਖਣ ਭਾਣੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿਚ 3 ਦਿਨ ਗਰਮ ਦੁੱਧ, ਜਲ, ਰੋਟੀ ਆਦਿ ਦੀ ਸੇਵਾ ਕੀਤੀ ਸੀ, ਬਦਲੇ ਵਿਚ ਸੂਬਾ ਸਰਹਿੰਦ ਨੇ ਉਹਨਾਂ ਨੂੰ 4.5 ਅਤੇ 6 ਸਾਲਾ ਮਾਸੂਮ ਬੇਟਿਆਂ ਸਮੇਤ ਪੰਜ ਮੈਂਬਰੀ ਪਰਿਵਾਰ ਨੂੰ ਵੇਲਣੇ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ। ਉਹਨਾਂ ਦੀ ਅਦੁੱਤੀ ਕੁਰਬਾਨੂ ਦੀ ਯਾਦ ਵਿਚ ਲੁਧਿਆਣਾ ਵਿਖੇ ਸਮਾਜ ਸੇਵਾ ਨੂੰ ਸਮਰਪਿਤ ਅਜੂਬਾ ਰੂਪੀ ਸ਼ਹੀਦੀ ਯਾਦਗਾਰ ਬਣਾਈ ਜਾ ਰਹੀ ਹੈ. ਜਿਸ ਵਿਚ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ, ਕਾਲਜ, ਚੈਰੀਟੇਬਲ ਹਸਪਤਾਲ, ਮੈਡੀਕਲ ਕਾਲਜ, ਭਾਈ ਹਿੰਮਤ ਸਿੰਘ ਸਪੋਰਟਸ ਅਕੈਡਮੀ, ਭਾਈ ਛੱਜੂ ਜੀ ਗੁਰਮਤਿ ਵਿਦਿਆਲਿਆ, ਗੁਰਦੁਆਰਾ ਸਾਹਿਬ ਅਤੇ ਆਈ.ਏ.ਐਸ., ਆਈ.ਪੀ.ਐਸ. ਕੋਚਿੰਗ ਸੈਂਟਰ ਖੋਲਣਾ ਆਦਿ ਪਰੋਜੈਕਟ ਉਲੀਕੇ ਗਏ ਹਨ। ਉਪਰੋਕਤ ਵਿਚੋਂ +2 ਤੱਕ ਸਕੂਲ ਅਤੇ ਗੁਰਦੁਆਰਾ ਭਾਈ ਹਿੰਮਤ ਸਿੰਘ, ਭੋਲਾ ਕਲੋਨੀ, ਚੰਡੀਗਡ ਰੋਡ, ਲੁਧਿਆਣਾ ਵਿਖੇ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ। ਸੰਸਥਾ ਵੱਲੋਂ ਅਪੀਲ ਹੈ ਕਿ ਬਣ ਰਹੀ ਸ਼ਹੀਦੀ ਯਾਦਗਾਰ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਜੀਵਨ ਸਫਲ ਕਰੋ ਜੀ। ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਤ ਕਰਨ ਅਤੇ ਸਾਡੀ ਬੇਨਤੀ ਪਰਵਾਨ ਕਰਦੇ ਹੋਏ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਲੁਧਿਆਣਾ ਨੂੰ ਧੰਨਵਾਦੀ ਬਣਾਓ ਜੀ।
‘ਕੌਮਾਂ ਉਹ ਜਹਾਨ ਤੇ ਜਿਉਂਦੀਆਂ ਨੇ, ਜਿਹਨਾਂ ਕੌਮਾਂ ਨੂੰ ਮਰਨੇ ਦਾ ਝੱਲ ਪੈ ਜਾਏ।
ਅੰਤ ਪੈਂਦਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ।’
ਉਪਰੋਕਤ ਲਾਈਨਾਂ ਸੱਚ ਹੋ ਨਿਬੜੀਆਂ ਹਨ, ਕਿਉਂਕਿ ਉਪਰੋਕਤ ਸ਼ਹੀਦੀ ਤਕਰੀਬਨ 3 ਸਦੀਆਂ ਤੱਕ ਅਣਗੋਲੀਆਂ ਕੀਤੀ ਗਈ। ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਲੁਧਿਆਣਾ ਦੇ ਅਣਥਕ ਜਤਨਾ ਸਦਕਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਵਾਲੀ ਫੋਟੋ ਜੋ ਤਿਆਰ ਕਰਾਈ ਸੀ ਉਹ ਹੁਣ ਸਿੱਖ ਅਜਾਇਬ ਘਰ ਸ਼ਰੀ ਅੰਮਰਿਤਸਰ ਸਾਹਿਬ ਵਿਖੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਫਰਵਰੀ 2015 ਵਿਚ ਸੁਸ਼ੋਭਿਤ ਕਰ ਦਿੱਤੀ ਗਈ ਹੈ. ਇਸ ਤੋਂ ਅੱਗੇ ਹੋਰ ਵੀ ਦੱਸਣਾ ਵਾਜ਼ਿਬ ਹੋਵੇਗਾ ਕਿ 21 ਫਰਵਰੀ 2016 ਨੂੰ 5 ਏਕੜ ਵਿਚ ਫਤਿਹਗੜ ਸਾਹਿਬ ਠੰਡੇ ਬੁਰਜ ਦੇ ਪਿਛਲੇ ਪਾਸੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਪੰਜਾਬ ਸਰਕਾਰ ਵੱਲੋਂ ਸ਼.ਗੁ.ਪ.ਕ. ਦੇ ਸਹਿਯੋਗ ਨਾਲ ਸੁੰਦਰ ਯਾਦਗਾਰ ਬਣਾਈ ਜਾ ਰਹੀ ਹੈ. ਦਰਵੇਸ਼ ਸਿਆਸਤਦਾਨ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ  ਉਚੀ ਅਤੇ ਸੁਚੀ ਸੋਚ ਸਦਕਾ ਜਥੇ. ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਵਾਈਸ ਚੇਅਰਮੈਨ ਬੀ.ਸੀ. ਕਮੀਸ਼ਨ ਸ. ਨਿਰਮਲ ਸਿੰਘ ਐਸ.ਐਸ. ਦੇ ਅਣਥੱਕ ਜਤਨਾ ਸਦਕਾ ਇਸ ਯਾਦਗਾਰ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ. ਭਾਵੇਂ ਇਹ ਕਦਮ ਬਹੁਤ ਦੇਰ ਨਾਲ ਚੁੱਕਿਆ ਗਿਆ ਹੈ ਪਰ ਫਿਰ ਵੀ ਅਸੀਂ ਇਸ ਯਾਦਗਾਰ ਬਣਾਉਣ ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ਤੇ ਸ. ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਮੁੱਚੇ ਸਮਾਜ ਵੱਲੋਂ ਧੰਨਵਾਦ ਕਰਦੇ ਹਾਂ। ਜਿਹਨਾਂ ਨੇ ਨਿੱਜੀ ਤੌਰ ਤੇ ਸ਼ਹੀਦੀ ਯਾਦਗਾਰ ਬਣਾਉਣ ਵਿਚ ਮੁੱਖ ਰੋਲ ਨਿਭਾਇਆ ਹੈ। ਆਓ ਸਾਰੇ ਰਲ ਕੇ ਹੋਰ ਵੱਡੇ ਪੱਧਰ ਤੇ ਇਸ ਮਹਾਨ ਵਿਲੱਖਣ ਸ਼ਹੀਦੀ ਦਾ ਪਰਚਾਰ ਕਰੀਏ ਅਤੇ ਕਸ਼ਯਪ ਰਾਜਪੂਤ ਸਮਾਜ ਵਿਚ ਧਰਮ ਦੇ ਨਾਲ ਨਾਲ ਰਾਜਨੀਤੀ ਵਿਚ ਵੀ ਸਮਾਜ ਦੀ 24 ਲੱਖ ਵੋਟ ਦੀ ਹੋਂਦ ਦਾ ਪਰਚਾਰ ਕਰਕੇ ਸਮਾਜ ਵਿਚ ਕਰਾਂਤੀਕਾਰੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੀਏ।

ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਲੁਧਿਆਣਾ

ਸਤਿਕਾਰਯੋਗ ਗੁਰੂ ਪਿਆਰ ਸਾਧ ਸੰਗਤ ਜੀਓ! ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਪਰੋਕਤ ਸੁਸਾਇਟੀ ਵੱਲੋਂ ਖਰੀਦੀ ਗਈ ਜਗਹ ਢਿਲੋਂ ਨਗਰ, ਗਲੀ ਨੰ. – 8, ਨੇੜੇ ਗੁਰਦੁਆਰਾ ਰੇਰੂ ਸਾਹਿਬ, ਪਿੰਡ ਲੁਹਾਰਾ ਵਿਖੇ ਸ਼ਹੀਦ ਮੋਤੀ ਰਾਮ ਮਹਿਰਾ ਯਾਦਗਾਰੀ (ਚੈਰੀਟੇਬਲ) ਸਕੂਲ/ਕਾਲਜ ਵਿਚ ਇਨਸਾਨੀਅਤ ਦੀ ਸੇਵਾ ਅਤੇ ਸਰਬ ਸਿੱਖਿਆ ਅਭਿਆਨ ਪਰੋਗਰਾਮ ਤਹਿਤ ਰੰਗ, ਜਾਤ ਅਤੇ ਨਸਲ ਦੇ ਭੇਦ ਤੋਂ ਉਪਰ ਉਠ ਕੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਵਿਦਿਆ (ਨੋ ਪਰੋਫਿਟ ਨੋ ਲੋਸ) ਦੇ ਅਧਾਰ ਤੇ ਮਾਰਚ 2007 ਤੋਂ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਕੂਲ ਦੀ ਸ਼ੁਰੂਆਤ ਸਮੇਂ ਮਾਸਟਰ ਜਗਦੀਸ਼ ਸਿੰਘ ਸ਼ਿਮਲਾਪੁਰੀ ਨੇ ਸਕੂਲ ਦੇ ਇਨਚਾਰਜ ਵਜੋਂ 6 ਮਹੀਨੇ ਨਿਸ਼ਕਾਮ ਸੇਵਾ ਕੀਤੀ ਜਿਸਨੂੰ ਕਿ ਹਮੇਸ਼ਾ ਯਾਦ ਰੱਖ੍ਰਿਆ ਜਾਏਗਾ। ਇਸ ਤੋਂ ਬਾਅਦ ਪਰਧਾਨ ਬਲਦੇਵ ਸਿੰਘ ਦੁਸਾਂਝ ਨੇ ਇਹ ਡਿਊਟੀ ਇਕ ਲੰਬਾ ਅਰਸਾ ਸੰਭਾਲੀ। ਭਵਿੱਖ ਵਿਚ ਸੰਸਥਾ ਦਾ ਵਿਚਾਰ ਹੈ ਕਿ ਇਹ ਡਿਊਟੀ ਕਿਸੇ ਉਚ ਸਿੱਖਿਅਕ ਕਿੱਤਾ ਮੁਖੀ ਯੋਗਤਾ ਭਰਪੂਤ ਆਦਮੀ ਨੂੰ ਸੌਂਪੀ ਜਾਵੇ ਤਾਂ ਕਿ ਸਕੂਲ ਵਿਚਲੀ ਪੜਾਈ, ਮਿਆਰ ਅਤੇ ਪਰਸਿਧੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਭਾਈ ਹਿੰਮਤ ਸਿੰਘ ਜੀ ਅਤੇ ਸਰਵਿੰਦ ਵਿਚ ਅਨੇਕਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਨੂੰੰ ਵੰਗਾਰ ਰਹੀਆਂ ਹਨ. ਆਓ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਨਾਮ ਤੇ ਯਾਦਗਾਰੀ ਸਕੂਲ-ਕਾਲਜ-ਗੁਰਦੁਆਰਾ ਬਣਾ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰੀਏ।

ਸਾਡੇ ਟੀਚੇ

1. ਕੁਰਬਾਨੀਆਂ – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਭਾਈ ਹਿੰਮਤ ਸਿੰਘ ਜੀ ਦੀਆਂ ਲਾਸਾਨੀ ਕੁਰਬਾਨੀਆਂ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਣਾ।
2. ਉਪਰੋਕਤ ਸਕੂਲ/ਕਾਲਜ ਵਿਚ ਨੈਤਿਕ ਆਚਰਨ ਤੇ ਇਕ ਵਿਸ਼ੇਸ਼ ਵਿਸ਼ਾ ਲਾਗੂ ਕਰਨਾ। ਇਹ ਵਿਸ਼ਾ ਵੱਖ-ਵੱਖ ਧਰਮ ਗਰੰਥਾਂ ਦੇ ਸਾਰ ਅੰਸ਼ਾਂ ਵਿਚੋਂ ਚੁਣ ਕੇ ਬਣਾਇਆ ਜਾਵੇਗਾ। ਇਹ ਵਿਸ਼ਾ ਨਿਸ਼ਚੇ ਹੀ ਦੇਸ਼ ਅਤੇ ਸਮਾਜ ਵਿਚੋਂ ਭਰਿਸ਼ਟਾਚਾਰ ਦੇ ਦੈਂਤ ਨੂੰ ਖਤਮ ਕਰਨ ਵਿਚ ਵੱਡਮੁੱਲਾ ਯੋਗਦਾਨ ਪਾਵੇਗਾ।
3. ਖੇਡ ਵਿੰਗ ਉਸਾਰਨਾ -ਜਿਸ ਰਾਹੀਂ ਵਿਦਿਆਰਥੀ ਨੂੰ ਖੇਡਾਂ ਵੱਲ ਪਰੇਰਤ ਕਰਨਾ ਤਾਂ ਕਿ ਉਹਨਾਂ ਦੀ ਦਿਮਾਗੀ ਅਤੇ ਸਰੀਰਕ ਸ਼ਕਤੀ ਨੂੰ ਸਮਾਜ ਸੇਵਾ ਅਤੇ ਰਾਸ਼ਟਰੀ ਤਰੱਕੀ ਵਿਚ ਲਾਇਆ ਜਾਵੇ ਅਤੇ ਉਹਨਾਂ ਨੂੰ ਵੀ ਨਸ਼ਿਆਂ ਵਰਗੀਆਂ ਭੈੜੀਆਂ ਇਲਾਮਤਾਂ ਤੋਂ ਬਚਾਇਆ ਜਾ ਸਕੇ। ਇਸ ਪਰੋਗਰਾਮ ਤਹਿਤ ਹਰ ਅੰਤਰ ਰਾਸ਼ਟਰੀ ਖੇਡ ਨੂੰ ਪਹਿਲ ਦਿੱਤੀ ਜਾਵੇਗੀ।
4. ਜਾਗਰਿਤੀ – ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਅਸੀਂ ਆਪਣੀ ਕੌਮ ਦੀ ਪਵਿੱਤਰਤਾ, ਬਹਾਦਰੀ, ਕੁਰਬਾਨੀਆਂ ਅਤੇ ਜੁਝਾਰੂ ਵਿਰਸੇ ਦਾ ਪਰਚਾਰ ਘਰ-ਘਰ ਤੱਕ ਪਹੁੰਚਾਈਏ ਤਾਂ ਕਿ ਆਪਣੇ ਸਮਾਜ ਵਿਚ ਨਵੀਂ ਰੂਹ ਫੂਕੀ ਜਾਵੇ। ਸਦੀਆਂ ਤੋਂ ਸਿਰਫ ਮਹਿਰਾ ਬਰਾਦਰੀ ਨੂੰ ਹੀ ਰਸੋਈ ਦਾ ਕੰਮ ਅਤੇ ਇਹਨਾਂ ਦੇ ਹੱਥੋਂ ਖਾਣਾ ਬਣਾਉਣਆ ਅਤੇ ਵਰਤਾਉਣਾ ਆਪਣੇ ਆਪ ਵਿਚ ਉਚ ਅਤੇ ਸੁਚ ਦੀ ਲਾਜਵਾਬ ਮਿਸਾਲ ਹੈ। ਸਾਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੁੰਦਿਆਂ ਫਖਰ ਨਾਲ ਮਹਿਰਾ ਬਰਾਦਰੀ ਦਾ ਮੈਂਬਰ ਹੋਣ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
5. ਲੜਕੀਆਂ ਦਾ ਸਿਲਾਈ-ਕਢਾਈ ਪੱਕੇ ਤੌਰ ਤੇ ਚਾਲੂ ਕਰਨਾ। ਸਮੇਂ ਦੀ ਲੋੜ ਅਨੁਸਾਰ ਵਿਗਿਆਨਕ ਸੋਚ ਤਹਿਤ ਕੰਪਿਊਟਰ ਸੈਂਟਰ ਖੋਲਣਾ।
6. ਕਸ਼ਯਪ ਰਾਜਪੂਤ ਇੰਡਸਟਰੀ ਸੈਲ ਕਾਇਮ ਕਰਨਾ ਜਿਸ ਰਾਹੀਂ ਉਦੋਯਗਪਤੀਆਂ ਦੀ ਸੂਚੀ ਤਿਆਰ ਕਰਨਾ ਅਤੇ ਆਪਸੀ ਜਾਣ-ਪਹਿਚਾਣ ਕਰਾਉਣਾ ਤਾਂ ਕਿ ਸਮੁੱਚੇ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਦਾ ਹਲ ਲੱਭਿਆ ਜਾ ਸਕੇ।
7. ਮੈਰਿਜ ਬਿਊਰੋ ਦੀ ਸਥਾਪਨਾ ਕਰਨਾ ਜਿਸ ਰਾਹੀਂ ਲੋੜਵੰਦਾਂ ਨੂੰ ਮੁਫਤ ਜਾਣਕਾਰੀ ਮੁਹੱਈਆ ਕਰਵਾਉਣੀ।
8. ਸ਼ਹੀਦ ਮੋਤੀ ਰਾਮ ਮਹਿਰਾ ਚੈਰੀਟੇਬਲ ਹਸਪਤਾਲ ਅਤੇ ਮੈਡੀਕਲ ਕਾਲਜ ਖੋਲਣਾ ਸਾਡੇ ਮੁੱਖ ਟੀਚਿਆਂ ਵਿਚੋਂ ਇਕ ਹੈ।
9. ਰਾਜਨੀਤਿਕ ਜਾਗਰਤੀ – ਦੇਸ਼ ਵਿਚੋਂ ਭਰਿਸ਼ਟਾਚਾਰ ਅਤੇ ਲੁੱਟ-ਖਸੁੱਟ ਨੂੰ ਖਤਮ ਕਰਨ ਵਾਸਤੇ ਦੇਸ਼ ਤੋਂ ਕੁਰਬਾਨ ਹੋਣ ਵਾਲੇ ਅਨੇਕਾਂ ਮਹਾਨ ਸ਼ਹੀਦਾਂ ਦੇ ਵਾਰਸਾਂ ਵਿਚ ਜਾਗਰਤੀ ਪੈਦਾ ਕਰਨਾ ਤਾਂ ਕਿ ਉਹ ਆਪਣੇ ਵੱਡੇ-ਵਡੇਰਿਆਂ ਦੇ ਪੂਰਨਿਆਂ ਤੇ ਚਲਦੇ ਹੋਏ ਦੇਸ਼ ਦੀ ਤਰੱਕੀ ਵਿਚ ਵੱਡਮੁੱਲਾ ਯੋਗਦਾਨ ਪਾ ਸਕਣ।

Comettee Members - Kashyap Rajput Social Welfare Society

Nirmal Singh SS
Chairman

Contact No. : 98140-05215

Baldev Singh Dosanjh
President

Contact No. : 95010-97554

Baldev Singh Lohara
Vice President

Contact No. : 98728-54588

Raghbir Singh Gadra
Cashier

Contact No. : 98146-32777

Sukhdev Singh Raj
Executive Member

Contact No. : 98146-02111

Read More

Surjit Singh Gadri
Executive Member

Contact No. : 98140-21621

Read More

Late S. Gurcharan Singh Noori
Ex. General Secretary

Visit Us