ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਦੇ ਇਤਿਹਾਸ ਤੇ ਇਕ ਝਾਤ
ਮੌਜੂਦਾ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਦੋਸਾਂਝ ਦੇ ਘਰ ਸਮਾਜ ਦੀ ਇਕ ਮੀਟਿੰਗ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਮੌਜੂਦਾ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਬਹੁਤ ਗਿਣਤੀ ਮੈਂਬਰ ਸਾਹਿਬਾਨ ਮੌਜੂਦ ਸਨ। ਉਸ ਤੋਂ ਬਾਅਦ ਮੇਰੇ ਵਿਚ ਸਮਾਜ ਦੀ ਤਰੱਕੀ ਪ੍ਰਤੀ ਐਸਾ ਉਤਸ਼ਾਹ ਜਾਗਿਆ ਜੋ ਅੱਜ ਤੱਕ ਬਰਕਰਾਰ ਹੈ। ਇਸੇ ਜੋਸ਼ ਸਦਕਾ ਸਵ. ਸ. ਸੁਖਦੇਵ ਸਿੰਘ ਮਾਲੜਾ ਪਰਧਾਨ ਅਖਿਲ ਭਾਰਤੀਅ ਕਸ਼ਯਪ ਮਹਾਸੰਘ ਲੁਧਿਆਣਾ ਨੇ ਮੈਨੂੰ ਲੁਧਿਆਣਾ ਇਕਾਈ ਦੇ ਮੀਤ ਪਰਧਾਨ ਥਾਪ ਦਿੱਤਾ। ਮੀਤ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵਿਚਾਰ ਮੀਟਿੰਗਾਂ ਵਿਚ ਰੱਖਦਿਆਂ ਹੋਇਆ ਅਕਸਰ ਸੁਝਾਅ ਦਿੰਦਾ ਸੀ ਕਿ ਸਾਨੂੰ ਉਹ ਕੁਝ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜ ਵਿਚੋਂ ਹੀਣ ਭਾਵਨਾ ਖਤਮ ਹੋਵੇ ਅਤੇ ਸਮਾਜ ਨੂੰ ਵੱਡੇ ਪੱਧਰ ਤੇ ਹਾਈਲਾਈਟ ਕੀਤਾ ਜਾਵੇ। ਇਸ ਸੰਬੰਧ ਵਿਚ ਮੈਂ ਉਹਨਾਂ ਨੂੰ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਨਾਂਅ ਦੇ ਸਕੂਲ/ਕਾਲਜ ਖੋਲਣ ਵਾਸਤੇ ਬੇਨਤੀ ਕਰਦਾ ਰਹਿੰਦਾ ਸੀ. ਉਹ ਵੀ ਮੈਂ ਮੈਨੂੰ ਵਿਸ਼ਵਾਸ ਦਿਵਾਉਂਦੇ ਰਹਿੰਦੇ ਸਨ, ਪਰ ਨਤੀਜਾ ਕੋਈ ਨਹੀਂ ਸੀ ਨਿਕਲਦਾ। ਇਕ ਦਿਨ ਇਸੇ ਸਮੇਂ ਦੌਰਾਨ ਵਾਈਟ ਹਾਊਸ ਵਿਖੇ ਜੋ ਕਿ ਕਸ਼ਯਪ ਰਾਜਪੂਤ ਸਭਾ ਪੰਜਾਬ ਦੇ ਜਿਲਾ ਪ੍ਰਧਾਨ ਦਫਤਰ ਵਜੋਂ ਜਾਣਿਆ ਜਾਂਦਾ ਹੈ ਉਥੇ ਸ. ਸੋਹਣ ਸਿੰਘ ਚੀਮਨਾ ਅਤੇ ਸ. ਯਾਦਵ ਸਿੰਘ ਦੁਖੀਆ ਕੋਲ ਵਿਚਾਰ ਰੱਖੇ। ਉਹਨਾਂ ਆਖਿਆ ਅਸੀਂ ਤਾਂ ਪਹਿਲਾਂ ਹੀ ਇਸ ਬਾਰੇ ਸੋਚਿਆ ਹੋਇਆ ਹੈ। ਮੈਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਪਰ ਉਥੇ ਵੀ ਕਈ ਚੱਕਰ ਮਾਰਨ ਤੋਂ ਬਾਅਦ ਇਸ ਮਕਸਦ ਪਰਤੀ ਨਿਰਾਸ਼ਾ ਹੀ ਹੱਥ ਲੱਗੀ। ਇਕ ਵਾਰ ਮੀਟਿੰਗ ਦੌਰਾਨ ਦੁਖੀਆ ਜੀ ਕਹਿਣ ਲੱਗੇ ਕਿ ਅਸੀਂ ਵੈਸੇ ਤਾਂ ਸਮਾਜ ਸੇਵਾ ਦੇ ਕੰਮ ਪਹਿਲਾਂ ਤੋਂ ਹੀ ਕਰ ਰਹੇ ਹਾਂ। ਕੰਮਾਂ ਬਾਰੇ ਪੁੱਛਣ ਤੇ ਕਿਹਾ ਕਿ ਸਮਾਜ ਦੀਆਂ ਧੀਆਂ ਦੇ ਦਹੇਜ ਪ੍ਰਤੀ ਝਗੜੇ ਨਿਪਟਾਉਂਦੇ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਇਸ ਕਾਰਵਾਈ ਨੂੰ ਕੋਈ ਤੀਜਾ ਆਦਮੀ ਨਹੀਂ ਵੇਖਦ, ਸੋ ਸਾਨੂੰ ਵੱਡੇ ਪੱਧਰ ਤੇ ਸਕੂਲ/ਕਾਲਜ ਖੋਲਣ ਵਰਗਾ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਦੂਜੇ ਵਰਗ ਦੇ ਲੋਕਾਂ ਨੂੰ ਪਤਾ ਚੱਲੇ ਕਿ ਅਸੀਂ ਵੀ ਕੁਝ ਕੀਤਾ ਹੈ। ਇਸਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਮੈਂ ਨਿਰਾਸ਼ ਹੋ ਕੇ ਮੌਜੂਦਾ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ.ਕੋਲ ਆਸ ਦੀ ਕਿਰਨ ਲੈ ਕੇ ਗਿਆ। ਪਹਿਲਾਂ ਵੀ ਮੈਂ ਇਹਨਾਂ ਨਾਲ ਇਸ ਵਿਸ਼ੇ ਤੇ ਦੋ-ਤਿੰਨ ਵਾਰ ਗੱਲ ਕਰ ਚੁੱਕਾ ਸੀ। ਉਸ ਵਕਤ ਉਹਨਾਂ ਨੇ ਆਖਿਆ ਜੇ ਕੁਝ ਕਰਨਾ ਹੈ ਤਾਂ ਸ਼ੁਰੂ ਕਰੋ, ਰੋਜ਼ ਦਿਹਾੜੀ ਕਹਾਣੀਆਂ ਪਾਉਣ ਦਾ ਕੋਈ ਅਰਥ ਨਹੀਂ ਨਿਕਲਦਾ। ਬੱਸ ਫੇਰ ਕੀ ਸੀ, ਆਸ ਦੀ ਕਿਰਨ ਸੂਰਜ ਬਣ ਕੇ ਚਮਕੀ। ਇਸ ਸੰਸਥਾ ਦੇ ਸਿਪਹਸਲਾਰ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਅਤੇ ਬਾਕੀ ਸਾਥੀਆਂ ਦੇ ਇਕ ਸੁਰ ਹੁੰਦੇ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ।
ਅਗਲੇ ਦਿਨ ਸਾਥੀਆਂ ਸਮੇਤ ਮੀਟਿੰਗ ਕੀਤੀ ਜਿਸ ਵਿਚ ਸ. ਤਰਲੋਚਨ ਸਿੰਘ ਕਾਕਾ, ਰਘਬੀਰ ਸਿੰਘ ਗਾਦੜਾ, ਤਰਵਿੰਦਰ ਸਿੰਘ ਲਮਸਰ, ਨਿਰਮਲ ਸਿੰਘ ਐਸ.ਐਸ., ਬਲਦੇਵ ਸਿੰਘ ਦੋਸਾਂਝ ਨੇ ਵਿਸ਼ੇ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਨਵੀਂ ਸੰਸਥਾ ਬਣਾਉਣ ਦਾ ਫੈਸਲਾ ਲਿਆ, ਜਿਸ ਵਿਚ ਸ. ਨਿਰਮਲ ਸਿੰਘ ਐਸ.ਐਸ. ਨੇ ਮੌਕੇ ਤੇ ਹੀ 500/- ਉਗਰਾਹੀ ਵਾਸਤੇ ਰਸੀਦ ਬੁੱਕ ਪਰਿੰਟ ਕਰਾਉਣ ਵਾਸਤੇ ਦੇ ਦਿੱਤੇ। ਅਗਲੇ ਦਿਨ ਅਸੀਂ ਇਹਨਾਂ ਪੰਜਾਂ ਮੈਂਬਰਾਂ ਨੇ ਇਸ ਨਿਸ਼ਾਨੇ ਨੂੰ ਸਫਲਤਾ ਪੂਰਵਕ ਹਾਸਲ ਕਰਨ ਲਈ ਦੁਬਾਰਾ ਮੀਟਿੰਗ ਕੀਤੀ। ਸਭ ਤੋਂ ਪਹਿਲਾਂ ਉਗਰਾਹੀ ਦੀ ਸ਼ੁਰੂਆਤ ਆਪਣੇ ਤੋਂ ਕਰਨ ਦਾ ਫੈਸਲਾ ਲਿਆ ਗਿਆ ਜਿਸ ਵਿਚ ਪੰਜ ਮੈਂਬਰਾਂ ਨੇ 5100/- ਰੁਪਏ ਪਾ ਕੇ ਉਗਰਾਹੀ ਵਜੋਂ ਇਕੱਠੇ ਕਰ ਲਏ ਅਤੇ ਨਾਲ ਹੀ ਸੰਸਥਾ ਦੇ ਲਾਈਫ ਮੈਂਬਰ ਬਨਣ ਦੀ ਸ਼ਰਤ ਪੂਰੀ ਕਰਦੇ ਹੋਏ ਸੰਸਥਾ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਇਹ ਪੰਜ ਮੈਂਬਰ ਸੰਸਥਾ ਦੇ ਫਾਉਂਡਰ ਮੈਂਬਰ ਬਣ ਗਏ। ਸ਼ੁਰੂ ਵਿਚ ਸੰਸਥਾ ਦਾ ਨਾਂਅ ਕਸ਼ਯਪ ਰਾਜਪੂਤ ਵੈਲਫੇਅਰ ਸੁਸਾਇਟੀ ਰੱਖਿਆ ਗਿਆ ਪਰ ਜਦੋਂ ਇਸ ਨੂੰ ਰਜਿਸਟਰਡ ਕਰਾਉਣ ਲੱਗੇ ਤਾਂ ਇਸਦਾ ਦਾਇਰਾ ਵਿਸ਼ਾਲ ਕਰਨ ਵਾਸਤੇ ਇਸਦਾ ਨਾਂਅ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਕਰਵਾਇਆ ਗਿਆ, ਜਿਸ ਅਨੁਸਾਰ ਸਮੁੱਚੀ ਮਨੁੱਖਤਾ ਦਾ ਭਲਾ ਕਰਨਾ ਸਾਡਾ ਪਰਮ ਧਰਮ ਬਣ ਗਿਆ। ਸੋ ਇਸ ਤਰਾਂ 21-9-2004 ਨੂੰ ਸਮਾਜ ਦੀ ਚੜਦੀ ਕਲਾ ਲਈ ਰਜਿਸਟਰੇਸ਼ਨ ਰਾਹੀਂ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਅਸੀਂ ਇਸਨੂੰ ਸਫਲਤਾ ਪੂਰਵਕ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਮੁੱਖ ਨਿਸ਼ਾਨੇ ਨਿਸ਼ਚਤ ਕੀਤੇ ਜਿਸ ਵਿਚ –
1. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਗਾਥਾ ਨੂੰ ਸਕੂਲ ਖੋਲ ਕੇ ਸਸਤੀ ਅਤੇ ਮਿਆਰੀ ਵਿਦਿਆ ਰਾਹੀਂ ਘਰ-ਘਰ ਪਹੁੰਚਾਉਣ ਦਾ ਨਿਸ਼ਾਨਾ ਮਿਥਿਆ।
2. ਸ਼ਹੀਦੀ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ਖੋਲਣਾ।
3. ਸਮਾਜ ਵਿਚੋਂ ਹੀਣ ਭਾਵਨਾ ਖਤਮ ਕਰਨਾ।
ਸਾਡੀ ਸੁਸਾਇਟੀ ਨੇ ਜੋ ਸੋਚਿਆ ਉਸ ਤੇ ਅਮਲ ਕੀਤਾ। ਸਭ ਤੋਂ ਪਹਿਲਾਂ ਸਾਡੀ ਸੁਸਾਇਟੀ ਨੇ ਜੋ ਗਾਥਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਦੁੱਧ ਪਿਲਾਉਣ ਤੱਕ ਸੀਮਿਤ ਰੱਖੀ ਸੀ ਉਸਨੂ ਮਹਾਨ ਸ਼ਹੀਦੀ ਦੀ ਗਾਥਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਹਣ ਤੱਕ ਬਹੁਤ ਗਿਣਤੀ ਕਸ਼ਯਪ ਰਾਜਪੂਤ ਸਭਾਵਾਂ ਅਤੇ ਹੋਰ ਧਾਰਮਿਕ ਜੱਥੇਬੰਦੀਆਂ ਨੇ ਬਾਬਾ ਜੀ ਨੂੰ ਸਿਰਫ ਤੇ ਸਿਰਫ ਦੁੱਧ ਪਿਲਾਉਣ ਤੱਕ ਹੀ ਸੀਮਿਤ ਰੱਖਿਆ ਸੀ ਜੋ ਕਿ ਉਹਨਾਂ ਦੀ ਅਸਲੀ ਜੀਵਨੀ ਨਾਲ ਬੇਇਨਸਾਫੀ ਸੀ। ਇਸਦੇ ਪਰਚਾਰ ਵਾਸਤੇ ਅਸੀਂ ਸਭ ਤੋਂ ਪਹਿਲਾਂ ਸ਼ਹੀਦੀ ਫੋਟੋ ਤਿਆਰ ਕਰਵਾਈ ਅਤੇ ਜਿਸ ਸਦਕਾ ਇਸਦੀ ਅਵਾਜ਼ ਪੰਜਾਬ ਸਰਕਾਰ ਤੱਕ ਪਹੁੰਚੀ ਅਤੇ ਪੰਜਾਬ ਸਰਕਾਰ ਨੇ ਬਾਬਾ ਜੀ ਦਾ ਰਾਜ ਪੱਧਰੀ ਸ਼ਹੀਦੀ ਸਮਾਗਮ ਸਰਕਾਰੀ ਤੌਰ ਤੇ ਮਨਾਉਣ ਵਾਸਤੇ ਸਖਤ ਮਿਹਨਤ ਅਤੇ ਅਣਥੱਕ ਯਤਨ ਕੀਤੇ। ਸਿਟੇ ਵਜੋਂ ਫਰਵਰੀ 2010 ਤੋਂ 2013 ਤੱਕ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਸ਼ਹੀਦੀ ਸਮਾਗਮ ਮਨਾਏ ਗਏ, ਜਿਸ ਰਾਹੀਂ ਕਸ਼ਯਪ ਰਾਜਪੂਤ ਸਮਾਜ ਨੂੰ ਨਿਵੇਕਲਾ ਸਥਾਨ ਅਤੇ ਮਾਣ ਸਨਮਾਨ ਮਿਲਣਾ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ ਦਾ ਗਠਨ ਵੀ ਕਸ਼ਯਪ ਰਾਜਪੂਤ ਸੁਸਾਇਟੀ (ਰਜਿ.) ਲੁਧਿਆਣਾ ਦੀ ਯੋਗ ਅਗਵਾਈ ਹੇਠ ਹੋਇਆ ਜਿਸ ਵਿਚ ਡਾ. ਮਨਮੋਹਣ ਸਿੰਘ ਭਾਗੋਵਾਲੀਆ ਨੂੰ ਪਰਧਾਨ ਅਤੇ ਸ. ਨਿਰਮਲ ਸਿੰਘ ਐਸ.ਐਸ. ਨੂੰ ਚੇਅਰਮੈਨ ਚੁਣਿਆ ਗਿਆ। ਕੌਮ ਦੇ ਇਹਨਾਂ ਦੋਵੇਂ ਹੀਰਿਆਂ ਦੀ ਯੋਗ ਅਗਵਾਈ ਹੇਠ ਜਿੱਥੇ ਰਾਜ ਪੱਧਰੀ ਸ਼ਹੀਦੀ ਸਮਾਗਮ ਹੋਏ ਉਥੇ ਸਮਾਜ ਨੂੰ ਵੀ ਨਵੀਂ ਚੜਦੀ ਕਲਾ ਵਾਲੀ ਸੇਧ ਮਿਲ ਰਹੀ ਹੈ। ਸਾਨੂੰ ਖੁਸ਼ੀ ਹੈ ਕਿ ਹੁਣ ਸਮਾਜ ਵਿਚ ਚੇਤਨਾ ਆ ਰਹੀ ਹੈ ਅਤੇ ਕੰਮ ਕਰਨ ਵਾਲੇ ਦਾ ਸਾਥ ਦਿੱਤਾ ਜਾ ਰਿਹਾ ਹੈ। ਜਿਸ ਸਦਕਾ ਅੱਜ ਅਸੀਂ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸੀ. ਸੈ. ਸਕੂਲ ਸਫਲਤਾ ਪੂਰਵਕ ਚਲਾ ਰਹੇ ਹਾਂ ਅਤੇ ਅੱਗੋਂ ਕਾਲਜ, ਚੈਰੀਟੇਬਲ ਹਸਪਤਾਲ, ਮੈਡੀਕਲ ਕਾਲਜ ਅਤੇ ਸਪੋਰਟਰ ਕੰਪਲੈਕਸ ਬਾਰੇ ਸੋਚ ਰਹੇ ਹਾਂ। ਇਹ ਸਾਡੇ ਮੁੱਖ ਟੀਚਿਆਂ ਵਿਚੋਂ ਸਨ। ਇਤਿਹਾਸ ਨੂੰ ਅੱਗੇ ਤੋਰਦੇ ਹੋਏ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਨਿਸ਼ਾਨੇ ਨੂੰ ਪੂਰਾ ਕਰਨ ਵਾਸਤੇ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ। ਸਾਡਾ ਉਗਰਾਹੀ ਕਰਨ ਦਾ ਸਮਾਂ ਸ਼ਾਮ ਨੂੰ 6 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਸੀ। ਸਾਰਾ ਦਿਨ ਅਸੀਂ ਆਪੋ-ਆਪਣਾ ਕੰਮ ਕਰਦੇ ਅਤੇ ਸ਼ਾਮ ਨੂੰ ਉਗਰਾਹੀ ਵਾਸਤੇ ਨਿਕਲ ਤੁਰਦੇ। ਜਿਵੇਂ-ਜਿਵੇਂ ਅਸੀਂ ਤੁਰਦੇ ਗਏ ਸਾਡੇ ਨਾਲ ਕਾਫਲਾ ਬਣਦਾ ਗਿਆ, ਜਿਸ ਵਿਚ ਸ. ਪੂਰਨ ਸਿੰਘ ਸਨੋਤਰਾ, ਰਾਜ ਕੁਮਾਰ ਮਹਿਰਾ, ਗੁਰਚਰਨ ਸਿੰਘ ਨੂਰੀ, ਤਰਸੇਮ ਲਾਲ, ਮਾਸਟਰ ਜਗਦੀਸ਼ ਸਿੰਘ, ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਲੁਹਾਰਾ, ਬਲਦੇਵ ਸਿੰਘ ਖਾਲਸਾ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਗਈ ਜਿਹਨਾਂ ਨੂੰ ਪੇਪਰ ਵਿਚ ਬਿਆਨ ਕਰੀਏ ਤਾਂ ਇਕ ਬਹੁਤ ਵੱਡੀ ਕਿਤਾਬ ਬਣ ਸਕਦੀ ਹੈ। ਸੋ ਸਾਡਾ ਜੋ ਰਾਤ ਦਾ ਸਮਾਂ ਉਗਰਾਹੀ ਕਰਨ ਦਾ ਸੀ ਇਸ ਨਾਲ ਸਾਡੇ ਕੰਮ-ਕਾਰ ਦਾ ਨੁਕਸਾਨ ਵੀ ਨਹੀਂ ਸੀ ਹੁੰਦਾ ਅਤੇ ਉਗਰਾਹੀ ਦਾ ਕੰਮ ਵੀ ਵਧੀਆ ਚੱਲਦਾ ਸੀ ਕਿਉਂਕਿ ਜਿਹਨਾਂ ਕੋਲ ਅਸੀਂ ਜਾਣਾ ਹੁੰਦਾ ਸੀ ਉਹ ਵੀ ਰਾਤ ਨੂੰ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਅਸਾਨੀ ਨਾਲ ਮਿਲ ਜਾਂਦੇ। ਉਗਰਾਹੀ ਦੌਰਾਨ ਬਹੁਤ ਖੱਟੇ-ਮੱਠੇ ਤਜੁਰਬੇ ਮਿਲੇ। ਸਭ ਤੋਂ ਪਹਿਲਾਂ ਅਸੀਂ ਉਸ ਤਜੁਰਬੇ ਨੂੰ ਸਾਂਝਾ ਕਰਨਾ ਜਰੂਰ ਸਮਝਾਂਗੇ ਜਿਸ ਨੇ ਸਾਨੂੰ ਨਵਾਂ ਉਤਸ਼ਾਹ ਅਤੇ ਜੋਸ਼ ਦਿੱਤਾ। ਉਹ ਇਹ ਸੀ ਕਿ ਜਦੋਂ ਵੀ ਅਸੀਂ ਗਗਨਦੀਪ ਕਲੋਨੀ ਵਿਚ ਉਗਰਾਹੀ ਦੀ ਸ਼ੁਰੂਆਤ ਕੀਤੀ ਤਾਂ ਤਿਲਕ ਰਾਜ ਮਹਿਰਾ ਅਤੇ ਅਸ਼ੋਕ ਕੁਮਾਰ ਆਦਿ ਨੇ ਸਾਨੂੰ ਪੰਜ ਪਿਆਰਿਆਂ ਦਾ ਖਿਤਾਰ ਦਿੱਤਾ। ਇਸਦਾ ਮੁੱਖ ਕਾਰਣ ਇਹ ਵੀ ਸੀ ਅਸੀਂ ਕਾਰ ਵਿਚ ਹਮੇਸ਼ਾ ਪੰਜ ਹੀ ਜਾਂਦੇ ਸੀ, ਕਿਉਂਕਿ ਕਾਰ ਵਿਚ ਬਠ ਹੀ ਪੰਜ ਸਕਦੇ ਹਨ। ਇਸ ਪੰਜ ਪਿਆਰਿਆਂ ਦੇ ਖਿਤਾਬ ਨੇ ਸਾਨੂੰ ਆਪਣਾ ਮਕਸਦ ਪੂਰਾ ਕਰਨ ਵਾਸਤੇ ਹੋਰ ਵੀ ਦਰਿੜ ਇਰਾਦਾ ਤੇ ਸਮਰਪਿਤ ਭਾਵਨਾ ਵਾਲਾ ਕਿਰਦਾਰ ਅਪਨਾਉਣ ਦੀ ਸੋਚ ਬਖਸ਼ੀ। ਇਹ ਇਕ ਬਹੁਤ ਮਿੱਠਾ ਤਜੁਰਬਾ ਸੀ। ਲੁਧਿਆਣਾ ਵਿਖੇ ਪਹਿਲਾਂ ਚੱਲ ਰਹੀ ਸੰਸਥਾ ਦੇ ਮੁਖੀ ਨੇ ਸਾਡੇ ਵਿਰੁੱਧ ਲੋਕਾਂ ਨੂੰ ਭੜਕਾਇਆ ਅਤੇ ਕਿਹਾ ਕਿ ਇਹ ਤਾਂ ਪਰੋਪਰਟੀ ਡੀਲਰ ਹਨ। ਇਹਨਾਂ ਨੇ ਤਾਂ ਪਲਾਟ ਵੇਚ ਕੇ ਖਾ ਜਾਣਾ ਹੈ। ਕਦੀ ਆਖਿਆ ਕਿ ਸਕੂਲ ਪਲਾਟ ਉਤੋਂ ਹਾਈ ਵੋਲਟ ਬਿਜਲੀ ਤਾਰਾਂ ਜਾਂਦੀਆਂ ਹਨ ਜਿਸ ਨਾਲ ਜਾਨੀ ਨੁਕਸਾਨ ਹੋਵੇਗਾ। ਇਹਨਾਂ ਨੇ ਆਂਢੀਆਂ-ਗੁਵਾਂਢੀਆਂ ਅਤੇ ਹੋਰ ਸ਼ਹਿਰ ਵਾਸੀਆਂ ਨੂੰ ਵੀ ਸੰਸਥਾ ਦੀ ਜਗਾ ਦੀ ਰਜਿਸਟਰੀ ਬਾਰੇ ਭਰਮ ਭੁਲੇਖੇ ਪਾਏ ਇਕ ਇਹ ਜਗਾ ਆਪਣੇ ਨਾਮ ਕਰਵਾਈ ਹੈ। ਲੋਕਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਰਜਿਸਟਰੀ ਦੀ ਫੋਟੋ ਕਾਪੀ ਸਾਨੂੰ ਕਈਆਂ ਨੂੰ ਦਿਖਾਉਣੀ ਪਈ, ਜਿਸ ਵਿਚ ਮੁੱਖ ਤੌਰ ਤੇ ਸ. ਪਿਆਰਾ ਸਿੰਘ ਯੂ.ਕੇ. ਅਤੇ ਬੰਤ ਸਿੰਘ ਮਾਲੜਾ ਦਾ ਪਰਿਵਾਰ ਸ਼ਾਮਲ ਹੈ। ਸਾਨੂੰ ਇਕ ਪਰਿਵਾਰ ਐਸਾ ਮਿਲਿਆ ਜਿਸ ਨੂੰ ਆਪਣੇ ਮਿਸ਼ਨ ਸਕੂਲ ਅਤੇ ਬੱਚਿਆਂ ਨੂੰ ਸਸਤੀ ਪੜਾਈ ਬਾਰੇ ਦੱਸਿਆ ਤਾਂ ਉਸਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਾਓ ਤੁਹਾਨੂੰ ਮੇਰੇ ਬੱਚਿਆਂ ਦਾ ਕੀ ਫਿਕਰ ਪਿਆ ਹੈ। ਮੈਂ ਆਪਣੇ ਬੱਚੇ ਆਪ ਪੜਾ ਲਵਾਗਾਂ ਤਾਂ ਬੂਹਾ ਬੰਦ ਕਰ ਲਿਆ। ਇਸੇ ਤਰਾਂ ਲੁਧਿਆਣੇ ਦੇ ਇਕ ਮੰਨੇ ਪਰਮੰਨੇ ਪਰੋਪਰਟੀ ਡੀਲਰ ਦੇ ਘਰ ਗਏ ਤਾਂ ਉਸਨੇ ਸਾਡੇ ਨਾਲ ਇਸ ਤਰਾਂ ਵਿਵਹਾਰ ਕੀਤਾ ਜਿਸ ਤਰਾਂ ਅਸੀਂ ਕਿਸੇ ਦੁਸ਼ਮਣ ਦੇਸ਼ ਦੇ ਵਸਨੀਕ ਹੋਈਏ ਤੇ ਉਸਨੇ ਸਾਨੂੰ ਆਪਣੀਆਂ ਬਰੂਹਾਂ ਤੋਂ ਅੱਗੇ ਨਹੀਂ ਜਾਣ ਦਿੱਤਾ। ਸੋ ਇਸੇ ਤਰਾਂ ਜਦੋਂ ਅਸੀਂ ਰਾਜ ਕੁਮਾਰ ਮਹਿਰਾ ਦੇ ਘਰੇ ਗਏ ਤਾਂ ਉਹਨਾਂ ਨੂੰ ਵੀ ਸਾਡੇ ਮਿਸ਼ਨ ਦੀ ਸਫਲਤਾ ਬਾਰੇ ਵਿਸ਼ਵਾਸ ਨਾ ਹੋਇਆ. ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਪੰਜ ਜਾਣੇ ਇੰਨੇ ਵੱਡੇ ਨਿਸ਼ਾਨੇ ਨੂੰ ਕਿਵੇਂ ਪੂਰਾ ਕਰੋਗੇ, ਪਰ ਜਿਵੇਂ ਹੀ ਸਾਡੇ ਦਰਿੜ ਇਰਾਦੇ ਅੱਗੇ ਸਫਲਤਾ ਨੇ ਸਿਰ ਝੁਕਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਸਾਡੀ ਸੰਸਥਾ ਦੇ ਲਾਈਫ ਮੈਂਬਰ ਹੀ ਨਹੀਂ ਬਣੇ ਸਗੋਂ ਇਹਨਾਂ ਨੇ ਹੋਰਨਾਂ ਬਹੁਤ ਸਾਰਿਆਂ ਨੂੰ ਵੀ ਮਦਦ ਵਾਸਤੇ ਪਰੇਰਿਤ ਕੀਤਾ। ਇਸ ਤੋਂ ਬਾਅਦ ਅਸੀਂ ਮਸ਼ਹੂਰ ਸਨਅੱਤਕਾਰ ਸ. ਬੂਟਾ ਸਿੰਘ ਦੇ ਘਰ ਗਏ ਤਾਂ ਉਹਨਾਂ ਨੇ ਵੀ ਹੈਰਾਨੀ ਪਰਗਟ ਕਰਦੇ ਹੋਏ ਕਿਹਾ ਕਿ ਜਦੋਂ ਸਫਲ ਹੋਵੇਗਾ ਤਾਂ ਮੈਂ ਤੁਹਾਡੇ ਨਾਲ ਰਲ ਜਾਵਾਂਗਾ ਜੋ ਕਿ ਬਾਅਦ ਵਿਚ ਸਾਡੀ ਸਫਲਤਾ ਨੂੰ ਦੇਖਦੇ ਹੋਏ ਇਸ ਸੰਸਥਾ ਦੇ ਲਾਈਫ ਮੈਂਬਰ ਬਣ ਗਏ। ਹੋਰ ਵੀ ਅਤਿਅੰਤ ਖੁਸ਼ੀ ਦੀ ਗੱਲ ਹੈ ਕਿ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟ ਦੇ ਸਮੂਹ ਮੈਂਬਰ ਸਾਹਿਬਾਨ ਨੇ ਇਹਨਾਂ ਮੁਸ਼ਕਲਾਂ ਦੇ ਬਾਵਜੂਦ ਵੀ ਦਰਿੜ ਇਰਾਦਾ, ਸਮਰਪਿਤ ਭਾਵਨਾ ਅਤੇ ਸਖਤ ਮਿਹਨਤ ਦਾ ਸਬੂਤ ਦਿੱਤਾ। ਦੱਸਣਾ ਚਾਹਾਂਗੇ ਕਿ ਜੇ ਇਰਦੇ ਦਰੜਿ ਹੋਣ ਤਾਂ ਵੱਡੇ ਤੋਂ ਵੱਡੇ ਮਿਸ਼ਨ ਨੂੰ ਅਸਾਨੀ ਨਾਲ ਹਾਸਤ ਕੀਤਾ ਜਾ ਸਕਦਾ ਹੈ। ਲੋਕਲ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਦੇ ਨਾਲ ਨਾਲ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਯੂ.ਕੇ. ਸੰਗਤ ਦੇ ਮੁਖੀ ਸ. ਪਿਆਰਾ ਸਿੰਘ ਨੂੰ ਮਿਲਣ ਵਿਚ ਸਫਲਤਾ ਹਾਸਲ ਕੀਤੀ। ਅਸੀਂ ਧੰਨਵਾਦੀ ਹਾਂ ਸ. ਪਿਆਰਾ ਸਿੰਘ ਯੂ.ਕੇ. ਦੇ ਜਿਹਨਾਂ ਨੇ ਭਰਪੂਰ ਸਹਿਯੋਗ ਦੇ ਕੇ ਸਾਡੀ ਸੰਸਥਾ ਨੂੰ ਨਵਾਂ ਜੋਸ਼ ਅਤੇ ਸ਼ਕਤੀ ਦਿੱਤੀ। ਦੁਨੀਆ ਵਿਚ ਕੁਝ ਵੀ ਮੁਸ਼ਕਲ ਨਹੀਂ ਹੈ ਬਸ਼ਰਤੇ ਕਿ ਤੁਹਾਡੇ ਵਿੱਚ ਸੱਚੀ ਲਗਨ, ਸਮਰਪਿਤ ਭਾਵਨਾ ਅਤੇ ਦਰਿੜ ਇਰਾਦਾ ਹੋਵੇ। ਇਹ ਵੀ ਦੱਸਣਾ ਉਚਿਤ ਸਮਝਾਂਗੇ ਕਿ ਜਿੱਥੇ ਸਮਾਜ ਨੇ ਭਰਪੂਰ ਸਹਿਯੋਗ ਦਿੱਤਾ ਉਥੇ ਪੰਜਾਬ ਸਰਕਾਰ, ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਸੰਸਥਾ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਇਆ। ਸਭ ਤੋਂ ਪਹਿਲਾਂ ਸ਼੍ਰੀ ਰਾਜ ਕੁਮਾਰ ਮਹਿਰਾ ਦੇ ਵੱਡਮੁੱਲੇ ਯਤਨਾਂ ਸਦਕਾ ਸਿੱਖਿਆ ਮੰਤਰੀ ਸ਼੍ਰੀ ਹਰਨਾਮ ਦਾਸ ਜੌਹਰ ਨੇ 1 ਲੱਖ ਰੁਪਏ ਦੀ ਗਰਾਂਟ ਦਿੱਤੀ। ਉਸ ਤੋਂ ਬਾਅਦ 1 ਲੱਖ ਹੋਰ ਗਰਾਂਟ ਵਜੋਂ ਦਿੱਤੇ ਜੋ ਕਿ ਚੋਣ ਕੋਡ ਲੱਗਣ ਕਰਕੇ ਅਸੀਂ ਕੈਸ਼ ਨਹੀਂ ਕਰਵਾ ਸਕੇ। ਉਸ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਆਉਣ ਤੇ ਕੈਬਨਿਟ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਇਕ ਫਰਿਸ਼ਤੇ ਵਾਂਗ ਮਿਲੇ ਜਿਹਨਾਂ ਨੇ ਪੰਜਾਬ ਸਰਕਾਰ ਕੋਲੋਂ ਤਕਰੀਬਨ 18 ਲੱਖ ਰੁਪਏ ਲੈ ਕੇ ਦਿੱਤੇ ਜਿਸ ਵਿਚ 5 ਲੱਖ ਰੁਪਏ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ 1 ਲੱਖ ਦੀ ਗਰਾਂਟ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਅਤੇ 50 ਹਜ਼ਾਰ ਰੁਪਏ ਸ. ਬਿਕਰਮਜੀਤ ਸਿੰਘ ਖਾਲਸਾ ਸੰਸਦੀ ਸਕੱਤਰ ਅਤੇ 2013 ਵਿੱਚ ਸ਼੍ਰੀ ਮੁਨੀਸ਼ ਤਿਵਾੜੀ ਕੇਂਦਰੀ ਮੰਤਰੀ ਵੱਲੋਂ 2 ਲੱਖ ਦਾ ਵੀ ਯੋਗਦਾਨ ਵਰਨਣਯੋਗ ਹੈ।
ਦੱਸਣਯੋਗ ਹੈ ਕਿ ਉਪਰੋਕਤ ਜੋ ਵੀ ਪੰਜਾਬ ਸਰਕਾਰ ਤੋਂ ਗਰਾਂਟ ਇਸ ਸੰਸਥਾਂ ਨੂੰ ਮਿਲੀ ਹੈ ਉਸਦਾ ਮੁੱਖ ਸਰੋਤ ਸ. ਨਿਰਮਲ ਸਿੰਘ ਐਸ.ਐਸ. ਹਨ ਕਿਉਂਕਿ ਉਹ ਤਕਰੀਬਨ 25 ਸਾਲ ਤੋਂ ਜੱਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਜੁੜੇ ਹੋਏ ਹਨ। ਸੋ ਇਸ ਉਪਰੋਕਤ ਮਦਦ ਸਦਕਾ ਅੱਜ ਅਸੀਂ ਸਕੂਲ ਦੀ ਵਿਸ਼ਾਲ ਬਿਲਡਿੰਗ ਬਨਾਉਣ ਵਿਚ ਕਾਮਯਾਬ ਹੋਏ ਹਾਂ। ਕੁਝ ਲੋਕਾਂ ਨੇ ਸਾਨੂੰ ਖਰੀਆਂ-ਖੋਟੀਆਂ ਵੀ ਸੁਣਾਈਆਂ ਕਿ ਜੋ ਕੁਝ ਪਹਿਲਾਂ ਵਾਲਿਆਂ ਨੇ ਕੀਤਾ ਤੁਸੀਂ ਵੀ ਉਹੀ ਰੰਗ ਲਾਉਣੇ ਹਨ। ਪੈਸੇ ਇਕੱਠੇ ਕਰਕੇ ਛਕ ਛਕਾ ਜਾਉਗੇ। ਕੁਝ ਨੇ ਸਾਡੇ ਵਿਚਾਰਾਂ ਦੀ ਬਹੁਤ ਸ਼ਲਾਘਾ ਵੀ ਕੀਤੀ ਅਤੇ ਬਹੁਤ ਮਾਣ-ਸਤਿਕਾਰ ਵੀ ਦਿੱਤਾ। ਪਹਿਲਾਂ ਚੱਲ ਰਹੀਆਂ ਸੰਸਥਾਵਾਂ ਨੇ ਸਾਡਾ ਵਿਰੋਧ ਵੀ ਕੀਤਾ। ਸਾਨੂੰ ਸਾਡੇ ਦੁਆਰਾ ਖਰੀਦੀ ਜਗਾ ਉਹਨਾਂ ਦੇ ਨਾਮ ਤੇ ਕਰਵਾਉਣ ਲਈ ਰਜਿਸਟਰਡ ਚਿੱਠੀਆਂ ਵੀ ਕੱਢੀਆਂ ਅਤੇ ਲੋਕਾਂ ਨੂੰ ਉਗਰਾਹੀ ਨਾ ਦੇਣ ਵਾਸਤੇ ਅਖਬਾਰਾਂ ਵਿਚ ਅਪੀਲ ਵੀ ਕੀਤੀ। ਕੁਝ ਨੇ ਸਾਡੇ ਕੋਲੋਂ ਟੀਚੇ ਪਰਾਪਤੀ ਦਾ ਸਮਾਂ ਵੀ ਮੰਗਿਆ। ਅਸੀਂ ਉਹਨਾਂ ਨੂੰ 13 ਅਪਰੈਲ 2005 ਵਿਸਾਖੀ ਦਾ ਸਮਾਂ ਦਿੱਤਾ ਕਿ ਕੁਝ ਨਾ ਕੁਝ ਨਤੀਜਾ ਜਰੂਰ ਦੇਵਾਂਗੇ। ਨਤੀਜੇ ਉਪਰੰਤ ਹੀ ਤੁਹਾਡੇ ਕੋਲ ਦੁਬਾਰਾ ਆਵਾਂਗੇ। ਅਸੀਂ ਉਗਰਾਹੀ ਦਾ ਕੰਮ ਜੋਰਾਂ ਨਾਲ ਕਰਦੇ ਹੋਏ ਨਾਲ ਦੀ ਨਾਲ ਜਗਾ ਵੀ ਲੱਭਦੇ ਰਹੇ ਜਿੱਥੇ ਕਿ ਸਕੂਲ ਖੋਲਿਆ ਜਾ ਸਕੇ। ਪਹਿਲਾਂ ਅਸੀਂ ਨਹਿਰ ਦੇ ਕੰਢੇ ਤੇ ਇਕ ਜਗਆ ਦੇਖੀ ਜਿਸਦੀ ਕੀਮਤ 15 ਲੱਖ ਬਣਦੀ ਸੀ, ਪਰ ਪੈਸਾ ਸਾਡੇ ਕੋਲ ਬਹੁਤ ਘੱਟ ਸੀ। ਉਹ ਸੌਦਾ ਨਾ ਹੋ ਸਕਿਆ। ਇਸ ਸਮੇਂ ਤੱਕ ਸਾਡੇ ਕੋਲ ਇਕ ਲੱਖ ਰੁਪਏ ਹੋ ਗਏ ਸਨ। ਬਹੁਤ ਥਾਵਾਂ ਵੇਖਣ ਤੋਂ ਬਾਅਦ ਸਾਨੂੰ ਮੌਜੂਦਾ ਸਕੂਲ ਵਾਲੀ ਜਗਾ ਮਿਲੀ ਜਿਹੜੀ ਕਿ 830 ਵਰਗ ਗਜ਼ ਜੋ ਕਿ ਇਕ ਲੱਖ ਰੁਪਏ ਬਿਆਨਾ ਦੇ ਕੇ 13-12-2004 ਨੂੰ ਸੌਦਾ ਪੱਕਾ ਕਰ ਲਿਆ ਗਿਆ। ਹੁਣ ਸਾਡੇ ਸਾਹਮਣੇ ਬਾਕੀ ਰਾਸ਼ੀ ਜੋ ਕਿ 4 ਲੱਖ 81 ਹਜ਼ਾਰ ਬਣਦੀ ਸੀ ਉਸਨੂੰ 6 ਮਹੀਨੇ ਵਿਚ ਪੂਰੀ ਕਰਨ ਦਾ ਪਹਾੜ ਜਿੱਡਾ ਸਫਰ ਸੀ। ਅਸੀਂ ਉਗਰਾਹੀ ਕਰਦੇ ਕਰਦੇ ਸ. ਕਰਨੈਲ ਸਿੰਘ ਦੋਸਾਂਝ ਦੇ ਗਰ ਪਹੁੰਚੇ ਤਾਂ ਸਾਰਾ ਕੁਝ ਦੱਸਣ ਤੇ ਉਹਨਾਂ ਨੇ ਸਵਾਲ ਕਰ ਦਿੱਤਾ ਕਿ ਜੇ ਪੈਸਾ ਇਕੱਠਾ ਨਾ ਹੋਇਆ ਤਾਂ ਸਮਾਜ ਦਾ ਸਾਰਾ ਪੈਸਾ ਡੁੱੱਬ ਜਾਵੇਗਾ ਅਤੇ ਤੁਹਾਨੂੰ ਵੀ ਬਦਨਾਮੀ ਮਿਲੇਗੀ। ਸਾਨੂੰ ਮਾਣ ਹੈ ਕਿ ਸੰਸਥਾ ਦੀ ਰੀੜ ਦੀ ਹੱਡੀ ਮੌਜੂਦਾ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਆਖਿਆ ਕਿ ਸਮਾਜ ਦਾ ਇਕ ਪੈਸਾ ਨਹੀਂ ਡੁੱਬਣ ਦਿੱਤਾ ਜਾਵੇਗਾ। ਜੇ ਪੈਸਾ ਇਕੱਠਾ ਨਹੀਂ ਹੁੰਦਾ ਤਾਂ ਮੈਂ (ਨਿਰਮਲ ਸਿੰਘ) ਸਾਰਾ ਪੈਸਾ ਦੇਵਾਂਗਾ ਤੇ ਰਜਿਸਟਰੀ ਸਮਾਜ ਦੇ ਨਾਮ ਤੇ ਹੋਵੇਗੀ। ਇਸੇ ਹੀ ਖੁਸ਼ੀ ਵਿਚ ਸ. ਕਰਨੈਲ ਸਿੰਘ ਦੋਸਾਂਝ ਨੇ ਵੀ 5100/- ਦੇ ਕੇ ਸੰਸਥਾ ਦੀ ਸ਼ਰਤ ਮੁਤਾਬਕ ਲਾਈਫ ਮੈਂਬਰ ਬਨਣ ਦਾ ਐਲਾਨ ਕਰ ਦਿੱਤਾ ਅਤੇ ਨਾਹ ਹੀ ਉਹਨਾਂ ਨੇ ਖੁਸ਼ੀ ਵਿਚ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਵੀ ਛੱਡਿਆ ਅਤੇ ਉਗਰਾਹੀ ਦੇ ਅਗਲੇ ਪੜਾਅ ਵੱਲ ਤੁਰ ਪਏ। ਇਸ ਤਰ•ਾਂ 21-4-2006 ਨੂੰ ਸਿੱਖ ਪੰਥ ਦੀ ਜਿੰਦ ਜਾਨ ਪੰਜ ਪਿਆਰਿਆਂ ਦੇ ਕਰ ਕਮਲਾਂ ਨਾਲ ਮਹਾਨ ਸ਼ਹੀਦ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ। ਪਹਿਲਾ ਸਮਾਗਮ ਖੁੱਲੀ ਜਗਾ ਵਿਚ ਰੱਖਿਆ ਗਿਆ, ਜਿਸ ਵਿਚ ਬਹੁਤ ਸਾਰੇ ਬਜ਼ੁਰਗਾਂ ਅਤੇ ਮਾਤਾਵਾਂ ਨੇ ਜਮੀਨ ਨੂੰ ਨਤਮਸਤਕ ਕੀਤਾ ਅਤੇ ਕਿਹਾ ਸ਼ਹੀਦਾਂ ਦੇ ਸਤਿਕਾਰ ਅਤੇ ਸਮਾਜ ਦੀ ਚੜਦੀ ਕਲਾ ਵਾਸਤੇ ਕਿਸੇ ਨੇ ਤਾਂ ਉਪਰਾਲਾ ਕੀਤਾ।
ਕਮਰਿਆਂ ਦੀ ਉਸਾਰੀ
21-4-2006 ਨੂੰ ਕਮਰਿਆਂ ਦੀ ਉਸਾਰੀ ਅਤੇ ਬਾਕੀ ਚਾਰ ਦੀਵਾਰੀ ਦਾ ਕੰਮ ਜਿਸਨੂੰ ਪੂਰਾ ਕਰਨ ਵਿਚ ਤਕਰੀਬਨ ਇਕ ਸਾਲ ਦਾ ਸਮਾਂ ਲੱਗ ਗਿਆ। ਫਰਵਰੀ 2007 ਵਿਚ ਇਨਹਾਂ 4 ਕਮਰਿਆਂ ਵਿਚ ਅਸੀਂ ਮੁੱਢਲੀ ਪੜਾਈ ਸ਼ੁਰੂ ਕਰ ਦਿੱਤੀ, ਜਿਸ ਵਿਚ ਪਹਿਲੇ ਸਾਲ 65 ਵਿਦਿਆਰਥੀਆਂ ਨੇ ਦਾਖਲਾ ਲਿਆ। ਇਸ ਸਕੂਲ ਨੂੰ ਚਲਾਉਣ ਵਾਸਤੇ ਮਾਸਟਰ ਜਗਦੀਸ਼ ਸਿੰਘ ਜੀ ਨੇ 6 ਮਹੀਨੇ ਨਿਸ਼ਕਾਮ ਸੇਵਾ ਕੀਤੀ ਜਿਸ ਦੀ ਸਮੁੱਚੀ ਸੰਸਥਾ ਹਮੇਸ਼ਾ ਰਿਣੀ ਰਹੇਗੀ। ਸੰਨ 2007 ਵਿਚ ਹੀ ਚਾਰ ਹੋਰ ਕਮਰਿਆਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਜੋ ਕਿ 4-11-2007 ਤੱਕ ਪੂਰੀ ਕਰ ਲਈ ਗਈ। ਸੰਨ 2008 ਵਿਚ ਸਕੂਲ ਦੀ ਮੁੱਢਲੀ ਪੜਾਈ ਨੂੰ ਸਫਲਤਾ ਪੂਰਵਕ ਅੱਗੇ ਤੋਰਦਿਆਂ ਹੋਇਆਂ 8ਵੀਂ ਤੱਕ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਹੁਣ ਤੱਕ ਸੰਸਥਾ ਵੱਲੋਂ ਖਰੀਦੀ ਗਈ ਜਗਾ ਦੀ ਮਲਕੀਅਤ ਦਾ ਵੇਰਵਾ ਇਸ ਤਰਾਂ ਹੈ –
830 ਵ.ਗਜ਼ ਰਜਿਸਟਰੀ ਮਿਤੀ 4-6-2009
79 ਵ.ਗਜ਼ ਰਜਿਸਟਰੀ ਮਿਤੀ 30-4-2010
170 ਵ.ਗਜ਼ ਰਜਿਸਟਰੀ ਮਿਤੀ 29-2-2012
ਸੈਸ਼ਨ 2009-10 ਵਿਚ ਵਿਦਿਅਕ ਪੜਾਈ 8ਵੀਂ ਤੋਂ 10 ਵੀਂ ਤੱਕ ਸੈਸ਼ਨ 2011-12 ਵਿਚ ਇਸਨੂੰ +2 ਤੱਕ ਕਰ ਦਿੱਤਾ ਗਿਆ ਹੈ, ਜਿਸ ਵਿਚ ਆਰਟਸ ਅਤੇ ਕਮਰਸ ਦੀਆਂ ਕਲਾਸਾਂ ਸਫਲਤਾ ਪੂਰਵਕ ਚੱਲ ਰਹੀਆਂ ਹਨ। 2012-13 ਦੇ ਸੈਸ਼ਨ ਵਿਚ 625 ਵਿਦਿਆਰਥੀ ਨੋ ਪਰੋਫਿਟ ਨੋ ਲੋਸ ਤੇ ਅਧਾਰਿਤ ਸਿੱਖਿਆ ਹਾਸਲ ਕਰ ਰਹੇ ਹਨ ਜੋ ਕਿ ਕਸ਼ਯਪ ਰਾਜਪੂਤ ਸਮਾਜ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਅਤੇ ਬੇ-ਮਿਸਾਲ ਉਦਾਹਰਣ ਹੈ। ਸਮੂਹ ਦਾਨੀ ਸੱਜਣਾਂ ਅਤੇ ਕਸ਼ਯਪ ਰਾਜਪੂਤ ਸਮਾਜ ਦੇ ਧੰੰਨਵਾਦੀ ਹਾਂ ਜਿਹਨਾਂ ਨੇ ਇਸ ਵਿਲੱਖਣ ਪਰਾਪਤੀ ਵਾਸਤੇ ਸਾਡਾ ਭਰਪੂਰ ਸਹਿਯੋਗ ਦਿੱਤਾ ਹੈ। ਫਰਵਰੀ 2013 ਤੋਂ 56×30 ਦੀ ਬੇਸਮੈਂਟ ਅਤੇ ਉਸ ਉਪਰ 2 ਮੰਜਲੀ ਬਿਲਡਿੰਗ ਜਿਸ ਉਪਰ ਤਕਰੀਬਨ 22 ਲੱਕ ਰੁਪਏ ਖਰਚ ਕਰਕੇ 2015 ਵਿਚ ਪੂਰਾ ਕਰ ਲਿਆ ਗਿਆ ਹੈ।